| |
ਨਿਊਯਾਰਕ- ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਮਹੀਨੇ ਵਾਰ ਮੀਟਿੰਗ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਕਵੀ ਅਤੇ ਨਾਵਲਕਾਰ ਡਾ. ਰਾਮ ਜੀ ਦਾਸ ਸੇਠੀ 'ਮਾਹਤਾਬ' ਦੇ ਘਰ ਅਕਤੂਬਰ 13, 2007 ਨੂੰ ਆਯੋਜਤ ਕੀਤੀ ਗਈ। ਸਭ ਤੋਂ ਪਹਿਲਾਂ ਡਾ. ਜੋਧ ਸਿੰਘ ਅਰੋੜਾ ਨੇ ਨਿਬੰਧ 'ਨਿਊਯਾਰਕ' ਪੜ੍ਹਿਆ। ਅਵਤਾਰ ਸਿੰਘ ਸ਼ੇਰਪੁਰੀ ਨੇ ਅਮਰੀਕਾ ਆਉਣ ਸਮੇਂ ਦੇ ਪਹਿਲੇ ਪ੍ਰਭਾਵ 'ਵੰਡੇ ਗਏ ਪੰਜਾਬ ਦੀ ਤਰ੍ਹਾਂ' ਨਿਬੰਧ ਵਿਚ ਪੇਸ਼ ਕੀਤੇ। ਡਾ. ਰਾਮਜੀ ਦਾਸ ਸੇਠੀ ਨੇ ਪਿਤਰਸ ਦੇ ਉਰਦੂ ਨਿਬੰਧ ਦਾ ਪੰਜਾਬੀ ਅਨੁਵਾਦ 'ਲਾਹੌਰ ਦਾ ਜੁਗਰਾਫੀਆ' ਪੜ੍ਹਿਆ।
ਅਗਲੇ ਦੌਰ ਵਿਚ ਕਵੀ ਪਾਠ ਹੋਇਆ, ਜਿਸ ਵਿਚ ਰਾਜਿੰਦਰ ਜਿੰਦ, ਲਲਿਤ ਆਹਲੂਵਾਲੀਆ, ਦਲਜੀਤ ਮੋਖਾ, ਸੁਰਿੰਦਰ ਸੋਹਲ, ਰਣਜੀਤ ਗਰੋਵਰ, ਜੀਤ ਚੰਦਨ ਨੇ ਹਿੱਸਾ ਲਿਆ। ਭਾਗ ਸਿੰਘ ਰੱਕੜ ਨੇ ਕਹਾਣੀ ਪੜ੍ਹੀ। ਮਿਸਿਜ਼ ਮਨੋਹਰ ਸਿੰਘ ਮਾਰਕੋ ਹੋਰਾਂ ਨੇ ਮਾਰਕੋ ਸਾਹਿਬ ਦੇ ਚੋਣਵੇਂ ਸ਼ਿਅਰ ਸਰੋਤਿਆਂ ਨਾਲ ਸਾਂਝੇ ਕੀਤੇ। ਮੀਟਿੰਗ ਦੀ ਕਾਰਵਾਈ ਰੀਟਾ ਕੋਹਲੀ ਨੇ ਬੇਹੱਦ ਖੂਬਸੂਰਤੀ ਨਾਲ ਨਿਭਾਈ।
ਅੰਤ ਵਿਚ ਰੀਟਾ ਕੋਹਲੀ ਨੇ ਪੰਜਾਬੀ ਤੇ ਉਰਦੂ ਦੀਆਂ ਗਜ਼ਲਾਂ ਗਾ ਕੇ ਮਹਿਫਲ ਵਿਚ ਰੰਗ ਬੰਨ੍ਹ ਦਿੱਤਾ।
ਇਸ ਮੀਟਿੰਗ ਵਿਚ ਸਰਬਜੀਤ ਕੌਰ ਮਾਨ, ਰਾਜ ਮੋਖਾ, ਬਿਧੀ ਚੰਦ ਸਾਹਨੀ, ਅਮਰਜੀਤ ਕੌਰ, ਸਰਬਜੀਤ ਕੌਰ, ਜੀਤ ਸਿੰਘ ਨਾਹਲ, ਬੀ ਜੇ ਸਿੰਘ, ਰਾਜਾ ਮਰਗਿੰਦਰ ਸਿੰਘ, ਜੀਤ ਕੌਰ, ਰੈਨੂੰ ਆਹਲੂਵਾਲੀਆ, ਅਵਿਨਾਸ਼ ਸਾਹਨੀ, ਸਿਮਲਾ ਸੇਠੀ, ਵੀਨਾ ਆਰੋੜਾ ਅਤੇ ਪ੍ਰੇਮ ਮਾਨ ਆਦਿ ਨੇ ਭਾਗ ਲਿਆ।
|