ਸਤੰਬਰ 29, 2007 ਦੀ ਡਾ. ਬਲਦੇਵ ਧਾਲੀਵਾਲ ਨਾਲ ਮੀਟਿੰਗ

            

 

 
 
                 

ਰਿਪੋਰਟ ਅਤੇ ਤਸਵੀਰਾਂ

         

 
 
 
 
  ਡਾ. ਰਾਮਜੀ ਦਾਸ ਸੇਠੀ ਮਾਹਤਾਬ ਅਤੇ ਡਾ. ਬਲਦੇਵ ਸਿੰਘ ਧਾਲੀਵਾਲ
 
 
 
     
 
 
     
 
 
     
 
 
     
              
 

ਅਮਰੀਕੀ ਪੰਜਾਬੀ ਕਹਾਣੀ ਪਰਵਾਸੀ ਲੋਕਾਂ ਦੀ ਮਾਨਸਿਕਤਾ ਨੂੰ

ਪੇਸ਼ ਕਰਨ ਵਿਚ ਪੂਰੀ ਤਰ੍ਹਾਂ ਸਫਲ - ਡਾ. ਬਲਦੇਵ ਸਿੰਘ ਧਾਲੀਵਾਲ

    

   

ਨਿਊਯਾਰਕ -ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ ਪੰਜਾਬੀ ਦੇ ਪ੍ਰਸਿੱਧ ਆਲੋਚਕ, ਕਹਾਣੀਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੀਡਰ ਡਾ. ਬਲਦੇਵ ਸਿੰਘ ਧਾਲੀਵਾਲ ਨਾਲ ਇਕ ਵਿਸ਼ੇਸ਼ ਮੀਟਿੰਗ ਦਾ ਪ੍ਰਬੰਧ ਕੀਤਾ ਗਿਆਇਹ ਮੀਟਿੰਗ ਪੰਜਾਬੀ ਦੇ ਨੌਜਵਾਨ ਸ਼ਾਇਰ ਰਾਜਿੰਦਰ ਜਿੰਦ ਦੇ ਘਰ 29 ਜੁਲਾਈ, 2007 ਨੂੰ ਆਯੋਜਤ ਕੀਤੀ ਗਈਡਾ. ਬਲਦੇਵ ਸਿੰਘ ਧਾਲੀਵਾਲ ਨੇ 'ਬਹੁ-ਸਭਿਆਚਾਰਵਾਦ ਅਤੇ ਅਮਰੀਕੀ ਪੰਜਾਬੀ ਕਹਾਣੀ' ਬਾਰੇ ਡੇਢ ਘੰਟਾ ਲੈਕਚਰ ਕੀਤਾਅਮਰੀਕੀ ਪੰਜਾਬੀ ਕਹਾਣੀ ਵਿਚ ਪੇਸ਼ ਧਾਰਣਾਵਾਂ ਨੂੰ ਆਪਣੇ ਲੈਕਚਰ ਵਿਚ ਸਫਲਤਾ ਨਾਲ ਸਮੇਟਦੇ ਹੋਏ ਅਮਰੀਕੀ ਪੰਜਾਬੀ ਕਹਾਣੀ ਦੀ ਮੁੱਖ-ਧਾਰਾ ਦੀ ਪੰਜਾਬੀ ਕਹਾਣੀ ਦੇ ਹਾਣ ਦਾ ਮੰਨਿਆਸਗੋਂ ਉਹਨਾਂ ਵਿਚਾਰ ਦਿੱਤਾ ਕਿ ਪੰਜਾਬ ਵਿਚ ਕਹਾਣੀ ਲਿਖ ਰਹੇ ਲੇਖਕਾਂ ਕੋਲ ਸਿਰਫ ਇਕ ਪਾਸੜ ਅਨੁਭਵ ਹੀ ਹੈ, ਜਦੋਂ ਕਿ ਵਿਦੇਸ਼ ਵਿਚ ਲਿਖੀ ਜਾ ਰਹੀ ਕਹਾਣੀ ਦੇ ਲੇਖਕਾਂ ਦਾ ਅਨੁਭਵ ਵਸੀਹ ਹੈਉਹਨਾਂ ਇਹ ਵੀ ਕਿਹਾ ਕਿ ਪਰਵਾਸੀ ਲੇਖਕਾਂ ਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਨੂੰ ਪਰਵਾਸੀ ਕਿਉਂ ਕਿਹਾ ਜਾਂਦਾ ਹੈਇਹ ਵਰਗ ਵੰਡ ਪੰਜਾਬੀ ਕਹਾਣੀ ਨੂੰ ਹੋਰ ਗਹਿਰਾਈ ਨਾਲ ਸਮਝਣ ਲਈ ਕੀਤੀ ਜਾਂਦੀ ਹੈ, ਨਾ ਕਿ ਪਰਵਾਸੀ ਲੇਖਕਾਂ ਨੂੰ ਛਟਿਆਉਣ ਵਾਸਤੇ

         

          ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਵਾਸੀ ਕਹਾਣੀ ਵਾਰ ਵਾਰ ਇਹ ਜ਼ਿਕਰ ਕਰਦੀ ਹੈ ਕਿ ਲੋਕ ਸਵਰਗ ਦੀ ਧਰਤੀ (ਅਮਰੀਕਾ ਜਾਂ  ਹੋਰ ਮੁਲਕ) ਵਿਚ ਪਹੁੰਚਣ ਲਈ ਸੌ ਤਰ੍ਹਾਂ ਦੇ ਪਾਪੜ ਵੇਲਦੇ ਹਨ, ਪਰ ਇਥੇ ਆ ਕੇ ਉਹਨਾਂ ਦੀ ਸਵਰਗ ਦੀ ਭ੍ਰਾਂਤੀ ਟੁੱਟ ਜਾਂਦੀ ਹੈ, ਜਦੋਂ ਉਹ ਇਥੋਂ ਦੇ ਸਿਸਟਮ ਵਿਚ ਮਹਿਜ਼ ਮਸ਼ੀਨ ਦਾ ਪੁਰਜ਼ਾ ਬਣ ਕੇ ਰਹਿ ਜਾਂਦੇ ਹਨਪਰ ਇਸ ਦੇ ਬਾਅਦ ਵੀ ਪੰਜਾਬੀ ਮਾਨਸਿਕਤਾ ਵਿਚੋਂ ਪਰਵਾਸ ਦੇ ਰੁਮਾਂਸ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ

ਬਲਦੇਵ ਧਾਲੀਵਾਲ ਨੇ ਅਮਰੀਕਾ ਵਿਚ ਲਿਖੀਆਂ ਗਈਆਂ ਕਹਾਣੀਆਂ ਵਿਚੋਂ ਹਵਾਲੇ ਦੇ ਕੇ ਆਪਣੀਆਂ ਗੱਲਾਂ ਸਿੱਧ ਕੀਤੀਆਂ

         

          ਇਸ ਮੀਟਿੰਗ ਵਿਚ ਰੀਟਾ ਕੋਹਲੀ, ਰਾਜਿੰਦਰ ਜਿੰਦ, ਡਾ. ਜੀਤ ਚੰਦਨ, ਮਿਸਿਜ਼ ਮਨੋਹਰ ਸਿੰਘ ਮਾਰਕੋ (ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ), ਡਾ. ਰਣਜੀਤ ਗਰੋਵਰ, ਰਾਣੀ ਨਗਿੰਦਰ, ਬਲਦੇਵ ਸਿੰਘ ਗਰੇਵਾਲ, ਅਜੀਤ ਕੌਰ, ਮਨੋਹਰ ਸਿੰਘ, ਤਰਲੋਕਬੀਰ, ਪ੍ਰੇਮ ਮਾਨ, ਡਾ. ਰਾਮਜੀ ਦਾਸ ਸੇਠੀ ਮਾਹਤਾਬ, ਸੁਰਿੰਦਰ ਸੋਹਲ, ਸਤਿੰਦਰ ਕੌਰ, ਸਰਬਜੀਤ ਕੌਰ ਮਾਨ ਆਦਿ ਹਾਜ਼ਰ ਸਨ