ਜੁਲਾਈ 9, 2007 ਦੀ ਇਕੱਤਰਤਾ

               

 
 

      

ਤਸਵੀਰਾਂ ਅਤੇ ਰਿਪੋਰਟ

          

 
                    

          

 
            
                
 

ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦਾ ਸਾਲਾਨਾ ਸਮਾਗਮ

ਭਰਵੇਂ ਇਕੱਠ ਵਿਚ ਸਫਲਤਾ ਪੂਰਵਕ ਸੰਪੰਨ

 

ਨਿਊਯਾਰਕ (ਸੁਰਿੰਦਰ ਸੋਹਲ)-'ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਨੂੰ ਬਣਿਆਂ ਪੂਰਾ ਇਕ ਸਾਲ ਹੋ ਗਿਆ ਹੈਇਕ ਸਾਲ ਦੇ ਸਮੇਂ ਵਿਚ ਅਕੈਡਮੀ ਦੀ ਆਪਣੀ ਵੈੱਬਸਾਈਟ ਬਣਾਈ ਗਈ ਹੈਪੰਜਾਬੀ ਮੈਗਜ਼ੀਨ 'ਪ੍ਰਤੀਮਾਨ' ਦਾ ਅਕੈਡਮੀ ਦੇ ਮੈਂਬਰਾਂ ਦੀਆਂ ਲਿਖਤਾਂ ਦਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈਮੈਂਬਰਾਂ ਦੀਆਂ ਛਪੀਆਂ ਕਿਤਾਬਾਂ ਉੱਪਰ ਵਿਸ਼ੇਸ਼ ਗੋਸ਼ਟੀਆਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਵੱਖ ਵੱਖ ਲੇਖਕਾਂ ਨਾਲ ਰੂਬਰੂ ਵੀ ਕੀਤੇ ਗਏ ਹਨਇਕ ਸਾਲ ਦੇ ਅਰਸੇ ਵਿਚ ਕਿਸੇ ਸੰਸਥਾ ਵਲੋਂ ਕੀਤੀਆਂ ਗਈਆਂ ਏਨੀਆਂ ਕਾਰਵਾਈਆਂ ਉਸਦੀਆਂ ਪ੍ਰਾਪਤੀਆਂ ਅਤੇ ਸਫਲਤਾ ਦਾ ਪ੍ਰਤੀਕ ਹਨ' ਇਹ ਵਿਚਾਰ ਪ੍ਰੇਮ ਮਾਨ ਨੇ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਸਾਲ ਪੂਰਾ ਹੋਣ 'ਤੇ ਆਯੋਜਿਤ ਕੀਤੇ ਗਏ ਸਮਾਗਮ ਵਿਚ ਪੇਸ਼ ਕਰਦੇ ਹੋਏ ਅਕੈਡਮੀ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ

           

            ਵੈਸਟਚੈਸਟਰ ਵਿਚ ਡਾ. ਅਵਤਾਰ ਸਿੰਘ ਦੇ ਯਤਨਾਂ ਸਦਕਾ ਅਕੈਡਮੀ ਦਾ ਸਾਲਾਨਾ ਸਥਾਪਨਾ ਸਮਾਗਮ ਰੱਖਿਆ ਗਿਆ ਸੀ

ਸਭ ਤੋਂ ਪਹਿਲਾਂ ਅਕੈਡਮੀ ਦੇ ਐਗਜ਼ੈਕਟਿਵ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਨੇ ਆਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ 'ਜੀ ਆਇਆਂ' ਕਿਹਾ

           

            ਅਕੈਡਮੀ ਦੀ ਬਾਰਵੀਂ ਮੀਟਿੰਗ ਦੇ ਸਿਲਸਿਲੇ ਵਿਚ ਬੋਲਦੇ ਹੋਏ ਪ੍ਰੇਮ ਮਾਨ ਨੇ ਦੱਸਿਆ ਕਿ ਅਕੈਡਮੀ ਨੇ ਅੱਜ ਇਕ ਸਾਲ ਪੂਰਾ ਕਰ ਲਿਆ ਹੈਅਕੈਡਮੀ ਦੀ ਵੈੱਬਸਾਈਟ www.psany.org ਨੂੰ ਹਜ਼ਾਰਾਂ ਪਾਠਕਾਂ ਵਲੋਂ ਪੜ੍ਹਿਆ ਗਿਆ ਹੈ ਅਤੇ ਉਸ ਉੱਤੇ ਪਾਏ ਮੈਟਰ ਨੂੰ ਸਲਾਹਿਆ ਗਿਆ ਹੈ

           

            ਇਸ ਸਮਾਗਮ ਨੂੰ ਰੰਗਾ ਰੰਗ ਬਣਾਉਂਦੇ ਹੋਏ ਰੀਟਾ ਕੋਹਲੀ ਨੇ ਪੰਜਾਬੀ ਗੀਤਾਂ ਦੀ ਛਹਿਬਰ ਲਾ ਦਿੱਤੀਮਨਪ੍ਰੀਤ ਸਿੰਘ ਨੇ ਆਪਣੇ ਲਿਖੇ ਗੀਤ ਗਿਟਾਰ 'ਤੇ ਗਾ ਕੇ ਸਭ ਨੂੰ ਸੰਮੋਹਿਤ ਕਰ ਦਿੱਤਾਸਤਨਾਮ ਕੌਰ ਸਭਰਵਾਲ ਨੇ 'ਤਾਰਿਆਂ ਤੋਂ ਪੁੱਛ ਚੰਨ ਵੇ...' ਗੀਤ ਗਾ ਕੇ ਨਿਵੇਕਲੀ ਛਾਪ ਛੱਡੀਰਣਧੀਰ ਸਿੰਘ ਨਿਊਯਾਰਕ ਅਤੇ ਡਾ. ਅਵਤਾਰ ਸਿੰਘ ਨੇ ਤਾਨਪੁਰੇ 'ਤੇ ਗ਼ਜ਼ਲ ਗਾ ਕੇ ਜਿੱਥੇ ਸਰੋਤਿਆਂ ਦੀ ਵਾਹ ਵਾਹ ਖੱਟੀ, ਉੱਥੇ ਆਪਣੇ ਅੰਦਰਲੀ ਪ੍ਰਤਿਭਾ ਨੂੰ ਵੀ ਰੂਪਮਾਨ ਕੀਤਾ

           

            ਸਰੋਤਿਆਂ ਦੇ ਭਰਵੇਂ ਇਕੱਠ ਵਿਚ ਕਵੀ ਦਰਬਾਰ ਕੀਤਾ ਗਿਆਇਸ ਵਿਚ ਰਜਿੰਦਰ ਜਿੰਦ, ਰਣਧੀਰ ਸਿੰਘ ਨਿਊਯਾਰਕ, ਸੁਰਿੰਦਰ ਸੋਹਲ, ਪ੍ਰੇਮ ਮਾਨ, ਰਬਿੰਦਰ ਸਿੰਘ ਭੰਬਰਾ, ਉਂਕਾਰ ਸਿੰਘ ਡੁਮੇਲੀ, ਮਨਮੋਹਨ ਪੂਨੀ, ਜਸਬੀਰ ਸਿੰਘ ਡੁਮੇਲੀ, ਭਾਗ ਸਿੰਘ ਰੱਕੜ, ਬਲਬੀਰ ਸਿੰਘ ਡੁਮੇਲੀ, ਡਾ. ਰਾਮਜੀ ਦਾਸ ਸੇਠੀ 'ਮਾਹਤਾਬ', ਡਾ. ਅਵਤਾਰ ਸਿੰਘ, ਡਾ. ਹਰਸਿਮਰਨ ਸਿੰਘ ਸਭਰਵਾਲ, ਗਗਨ ਕੌਰ, ਹਰਮਿੰਦਰ ਸਿੰਘ, ਜੁਨੀਸ਼ ਸਿੰਘ ਸੋਹਲ, ਹਰਚਰਨ ਸਿੰਘ ਬੱਗਾ, ਅਤੇ ਡਾ. ਧਮੂਲ ਨੇ ਹਿੱਸਾ ਲਿਆਡਾ. ਰਣਜੀਤ ਗਰੋਵਰ ਨੇ ਕਹਾਣੀ ਪੜ੍ਹ ਕੇ ਸਾਂਝ ਪਾਈਅਕੈਡਮੀ ਦੇ ਮੈਂਬਰ ਅਤੇ ਪੱਤਰਕਾਰ ਅਵਤਾਰ ਸਿੰਘ ਸ਼ੇਰਪੁਰੀ ਨੂੰ 'ਜ਼ੀ ਟੀ ਵੀ' ਦਾ ਨਾਮਾਨਿਗਾਰ ਚੁਣੇ ਜਾਣ 'ਤੇ ਸਭ ਨੇ ਵਧਾਈ ਦਿੱਤੀਅੰਤ ਵਿਚ ਵੀਰ ਭੁਪਿੰਦਰ ਸਿੰਘ ਨੇ ਸਾਹਿਤ, ਕਲਾ ਅਤੇ ਕਵੀ ਮਨ ਬਾਰੇ ਵਿਸ਼ੇਸ਼ ਸੰਵਾਦ ਰਚਾਇਆ

           

            ਸਮਾਗਮ ਦੀ ਕਾਰਵਾਈ ਸੁਰਿੰਦਰ ਸੋਹਲ ਨੇ ਨਿਭਾਈ

           

            ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ, ਮੋਨਾ, ਹਰਵਿੰਦਰ ਸਿੰਘ, ਡੌਲੀ, ਮਾਲਾ, ਰਣਜੀਤ ਸਿੰਘ, ਮਹਿੰਦਰ ਸਿੰਘ, ਨਾਨਾ, ਗੁਰਜੀਤ ਸਿੰਘ ਗਿੱਲ, ਸੁਖਵੰਤ ਕੌਰ, ਸੂਰਤ, ਇੰਦਰਜੀਤ ਸਿੰਘ, ਮਹਿੰਦਰ ਸਿੰਘ ਗਿੱਲ, ਰੁਪਿੰਦਰ ਸਿੰਘ ਗਿੱਲੀ, ਜੋਗੀ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ

           

            ਅਕੈਡਮੀ ਦੀਆਂ ਪਹਿਲੇ ਸਾਲ ਦੀਆਂ ਕੁਝ ਪ੍ਰਾਪਤੀਆਂ:

           

1.  ਰਾਜਿੰਦਰ ਜਿੰਦ ਦੀ ਪੁਸਤਕ 'ਚੁੱਪ ਦਾ ਸ਼ੋਰ' ਪ੍ਰਕਾਸ਼ਿਤ ਹੋਈ

           

2.  ਡਾ. ਰਾਮ ਜੀ ਦਾਸ ਸੇਠੀ ਦਾ ਕਾਵਿ-ਸੰਗ੍ਰਹਿ 'ਪੱਖ ਹਨ੍ਹੇਰੇ ਚਾਨਣੇ' ਛਪਿਆ

           

3.  ਸੁਰਿੰਦਰ ਸੋਹਲ ਦਾ ਕਾਵਿ-ਸੰਗ੍ਰਹਿ 'ਚਿਹਰੇ ਦੀ ਤਲਾਸ਼' ਛਪਿਆ

           

4.  ਪ੍ਰੇਮ ਮਾਨ ਨੇ www.panjabiblog.org ਵੈੱਬਸਾਈਟ ਸ਼ੁਰੂ ਕੀਤੀ