ਮਾਰਚ 8, 2008 ਦੀ ਇਕੱਤਰਤਾ ਦੀ ਰਿਪੋਰਟ

         

 

 

 

    

ਰਿਪੋਰਟ ਅਤੇ ਤਸਵੀਰਾਂ

(ਸਾਰੀਆਂ ਫੋਟੋ ਅਵਤਾਰ ਸ਼ੇਰਪੁਰੀ ਦੇ ਧੰਨਵਾਦ ਨਾਲ)

      

 
            
 

ਪੰਜਾਬੀ ਸਾਹਿਤ ਅਕੈਡਮੀ ਨਿਊ ਯਾਰਕ ਦੀ ਮਾਰਚ ਦੀ ਮੀਟਿੰਗ

        

ਨਿਊ ਯਾਰਕ - ਪੰਜਾਬੀ ਸਾਹਿਤ ਅਕੈਡਮੀ ਨਿਊ ਯਾਰਕ ਦੀ ਮਾਰਚ 2008 ਦੀ ਮੀਟਿੰਗ ਪੰਜਾਬੀ ਪੱਤਰਕਾਰ ਅਵਤਾਰ ਸ਼ੇਰਪੁਰੀ ਵਲੋਂ 8 ਮਾਰਚ ਸਨਿਚਰਵਾਰ ਨੂੰ ਕਰਵਾਈ ਗਈ ਜਿਸ ਵਾਸਤੇ ਭੁਪਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਆਪਣਾ ਨਿਵਾਸ ਅਸਥਾਨ ਭੇਂਟ ਕੀਤਾਇਸ ਮੀਟਿੰਗ ਦੀ ਕਾਰਵਾਈ ਨੌਜਵਾਨ ਪੰਜਾਬੀ ਸ਼ਾਇਰ ਅਤੇ ਗੀਤਕਾਰ ਦੀਪ ਮੰਗਲੀ ਨੇ ਬਹੁਤ ਹੀ ਨਿਪੁੰਨਤਾ ਨਾਲ ਨਿਭਾਈ

                  

                   ਸਭ ਤੋਂ ਪਹਿਲਾਂ ਜੱਜ ਜੀਤ ਸਿੰਘ ਨਾਹਲ ਜੀ ਮੈਂਬਰਾਂ ਦੇ ਰੂਬਰੂ ਹੋਏਉਨ੍ਹਾਂ ਦੇ ਬੋਲਣ ਤੋਂ ਪਹਿਲਾਂ ਉਨ੍ਹਾਂ ਬਾਰੇ ਕੁਝ ਸ਼ਬਦ ਪ੍ਰੇਮ ਮਾਨ, ਰਣਧੀਰ ਸਿੰਘ, ਅਤੇ ਸੁਰਿੰਦਰ ਸੋਹਲ ਨੇ ਕਹੇਉਨ੍ਹਾਂ ਨੇ ਬਹੁਤ ਹੀ ਅੱਛੇ ਢੰਗ ਨਾਲ ਆਪਣੀ ਜ਼ਿੰਦਗੀ ਦੇ ਸਫ਼ਰ ਦੀਆਂ ਕੁਝ ਕਹਾਣੀਆਂ ਦਾ ਜ਼ਿਕਰ ਕੀਤਾਜੱਜ ਜੀ ਅਫ਼ਰੀਕਾ ਦੇ ਮੁਲਕ ਕੀਨੀਆਂ ਵਿੱਚ ਜੰਮੇ ਅਤੇ ਪਲੇ ਸਨਜੁਆਨੀ ਦੀ ਉਮਰ ਵਿੱਚ ਹੀ ਉਹ ਇੰਗਲੈਂਡ ਚਲੇ ਗਏ ਜਿੱਥੇ ਉਨ੍ਹਾਂ ਨੇ ਬੈਰਿਸਟਰ ਦੇ ਤੌਰ ਤੇ ਪਰੈਕਟਿਸ ਕੀਤੀਫਿਰ ਜੱਜ ਸਾਹਿਬ ਬਲੀਸ ਮੁਲਕ ਵਿੱਚ ਜੱਜ ਰਹੇਕੁਝ ਸਾਲ ਪਹਿਲਾਂ ਜੱਜ ਸਾਹਿਬ ਉੱਥੋਂ ਰੀਟਾਇਰ ਹੋ ਕੇ ਨਿਊ ਯਾਰਕ ਵਿੱਚ ਆ ਵਸੇਜੱਜ ਸਾਹਿਬ ਹਿੰਦੁਸਤਾਨ ਸਿਰਫ਼ ਇਕ ਵਾਰੀ ਹੀ ਗਏ ਹਨ ਜਦੋਂ ਉਹ ਆਪਣੇ ਬਹੁਤ ਪਿਆਰੇ ਦੋਸਤ ਡਾ. ਰਾਮ ਜੀ ਦਾਸ ਸੇਠੀ 'ਮਹਿਤਾਬ' ਦੇ ਲੜਕੇ ਦੇ ਵਿਆਹ ਤੇ ਬੰਬਈ ਗਏ ਸਨਉਸ ਵੇਲੇ ਉਹ ਪਹਿਲੀ ਵਾਰੀ ਪੰਜਾਬ ਵੀ ਗਏ ਸਨ ਅਤੇ ਪਹਿਲੀ ਵਾਰੀ ਟਾਂਗੇ ਦੀ ਸਵਾਰੀ ਵੀ ਕੀਤੀ ਸੀਇਸਦੇ ਬਾਵਜੂਦ ਕਿ ਜੱਜ ਸਾਹਿਬ ਪੰਜਾਬ ਵਿੱਚ ਕਦੇ ਨਹੀਂ ਰਹੇ ਅਤੇ ਪੰਜਾਬ ਵਿੱਚ ਗਏ ਵੀ ਇਕੋ ਵਾਰੀ ਹਨ, ਉਹ ਪੰਜਾਬੀ ਇੰਨੀ ਖ਼ੂਬਸੂਰਤੀ ਨਾਲ ਬੋਲਦੇ ਹਨ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਉਹ ਪੰਜਾਬ ਵਿੱਚ ਨਹੀਂ ਰਹੇਜੱਜ ਸਾਹਿਬ ਪੰਜਾਬੀ ਸਾਹਿਤ ਵੀ ਬਹੁਤ ਪੜ੍ਹਦੇ ਹਨਉਨ੍ਹਾਂ ਦੇ ਘਰ ਪੰਜਾਬੀ ਦੀਆਂ ਅਨੇਕਾਂ ਕਿਤਾਬਾਂ ਹਨ

                  

                   ਇਸ ਤੋਂ ਬਾਦ ਮਧੂ ਬੇਦੀ ਜੀ, ਸਤਿੰਦਰ ਕੌਰ, ਰਣਧੀਰ ਸਿੰਘ, ਪਰਮਜੀਤ ਸਾਗਰ, ਰਾਜਿੰਦਰ ਜਿੰਦ, ਬਲਬੀਰ ਡੁਮੇਲੀ, ਜਸਬੀਰ ਡੁਮੇਲੀ, ਸੁਰਿੰਦਰ ਸੋਹਲ, ਅਮਰਜੀਤ ਘਣਗਸ, ਅਤੇ ਦੀਪ ਮੰਗਲੀ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾਈਆਂਸੁਰਿੰਦਰ ਸਿੰਘ ਬੈਦਵਾਨ ਨੇ ਆਪਣੀ ਕਹਾਣੀ 'ਬਸੰਤ ਪੰਚਮੀ' ਪੜ੍ਹੀਜਿਵੇਂ ਕਿ ਅਕੈਡਮੀ ਦੀ ਰੀਤ ਹੈ, ਕਵਿਤਾਵਾਂ ਦੇ ਦੌਰ ਦੇ ਸਭ ਤੋਂ ਅਖੀਰ ਵਿੱਚ ਮਿਸਿਜ਼ ਮਾਰਕੋ ਜੀ ਨੇ ਸਰਦਾਰ ਮਨੋਹਰ ਸਿੰਘ ਮਾਰਕੋ ਜੀ ਦੀਆਂ ਰਚਨਾਵਾਂ ਪੜ੍ਹੀਆਂਅਵਤਾਰ ਸ਼ੇਰਪੁਰੀ ਅਤੇ ਮੀਟਿੰਗ ਵਿੱਚ ਪਹਿਲੀ ਵਾਰ ਆਏ ਮਹਿਮਾਨ ਹਰਪਰੀਤ ਸਿੰਘ ਤੂਰ ਅਤੇ ਨਿਰਮਲ ਸਿੰਘ ਵੀ ਇਸ ਮੀਟਿੰਗ ਵਿੱਚ ਬੋਲੇ।  ਅਖੀਰ ਵਿੱਚ ਰੀਤਾ ਕੋਹਲੀ ਨੇ ਆਪਣੇ ਗੀਤਾਂ ਨਾਲ ਖ਼ੂਬ ਰੰਗ ਬੰਨਿਆਂਰੀਤਾ ਜੀ ਨੇ ਪੰਜਾਬੀ ਗੀਤ 'ਮੇਲੇ ਚਲਿਆਂ ਤਾਂ ਲੈ ਕੇ ਆਵੀਂ ਚੂੜੀਆਂ' ਅਤੇ ਗ਼ਾਲਿਬ ਦੀ ਪੰਜਾਬੀ ਵਿੱਚ ਉਲਥਾਈ ਗ਼ਜ਼ਲ 'ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ' ਗਾਏ

                  

                   ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਉੱਪਲ ਦੀ ਕਵਿਤਾ ਦੀ ਨਵੀਂ ਛਪੀ ਕਿਤਾਬ ''ਬੰਸਰੀ ਖ਼ਾਮੋਸ਼ ਹੈ" ਅਕੈਡਮੀ ਦੇ ਜ਼ਿੰਦਗੀ ਭਰ ਲਈ ਪ੍ਰਧਾਨ ਮਿਸਿਜ਼ ਮਾਰਕੋ ਜੀ, ਰਣਧੀਰ ਸਿੰਘ, ਪ੍ਰੇਮ ਮਾਨ, ਅਤੇ ਪਰਮਜੀਤ ਸਾਗਰ ਨੇ ਰਲੀਜ਼ ਕੀਤੀਪਰਮਜੀਤ ਸਾਗਰ ਨੇ ਇਸ ਕਿਤਾਬ ਵਿੱਚੋਂ ਇਕ ਖ਼ੂਬਸੂਰਤ ਕਵਿਤਾ 'ਬਾਜ਼ਾਰ 'ਚ ਖੜੀ ਕੁੜੀ' ਪੜ੍ਹੀਅਮਰਜੀਤ ਉੱਪਲ ਦਾ ਇਹ ਪਹਿਲਾ ਕਵਿਤਾ ਸੰਗ੍ਰਹਿ ਹੈਉੱਪਲ ਦੀਆਂ ਕਵਿਤਾਵਾਂ ਬਹੁਤ ਹੀੇ ਯਥਾਰਥਵਾਦੀ ਹਨ, ਅਤੇ ਉਹ ਮਨੁੱਖੀ ਦਰਦ ਨੂੰ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦੀਆਂ ਹਨ

                  

                   ਇਸ ਮੀਟਿੰਗ ਵਿੱਚ ਮਿਸਿਜ਼ ਨਾਹਲ, ਮਿਸਿਜ਼ ਸੋਹਲ, ਡਾ. ਰਣਜੀਤ ਗਰੋਵਰ, ਵਰਿੰਦਰ ਸੋਨੀ, ਅਵਤਾਰ ਸ਼ੇਰਪੁਰੀ, ਰੌਕੀ ਸਾਈ, ਅਜਮੇਰ ਕੌਰ, ਸਰਬਜੀਤ ਮਾਨ, ਸਿਮਰਨ ਕੌਰ, ਚਰਨਜੀਤ ਸਿੰਘ, ਗੁਰਮਾਨ ਸਿੰਘ, ਸਿਕੰਦਰ ਸਿੰਘ, ਜਗਮੋਹਣ ਸਿੰਘ, ਮੀਨਾ ਸਿੰਘ, ਸਵਤੰਤਰ ਸਿੰਘ, ਪਰਦੁੱਮਣ ਸਿੰਘ, ਅਤੇ ਦਵਿੰਦਰ ਸਿੰਘ ਵੀ ਹਾਜ਼ਰ ਸਨ

                   

 

 

                

 

 

    

           

 

 

      

ਜੱਜ ਜੀਤ ਸਿੰਘ ਨਾਹਲ ਆਪਣੀ ਜ਼ਿੰਦਗੀ ਬਾਰੇ ਦੱਸ ਰਹੇ।  

      

 

 

    

           

 

 

      

ਜੱਜ ਜੀਤ ਸਿੰਘ ਨਾਹਲ ਬੋਲ ਰਹੇ। ਨਾਲ ਬੈਠੇ ਹਨ (ਸੱਜਿਓਂ ਖੱਬੇ: ਮਧੂ ਬੇਦੀ, ਮਿਸਿਜ਼ ਮਾਰਕੋ, ਸਰਬਜੀਤ ਮਾਨ, ਸਤਿੰਦਰ ਕੌਰ, ਅਜਮੇਰ ਕੌਰ, ਅਤੇ ਮਿਸਿਜ਼ ਨਾਹਲ।)

      

 

 

    

           

 

 

      

ਅਮਰਜੀਤ ਸਿੰਘ ਉੱਪਲ ਦੀ ਕਵਿਤਾ ਦੀ ਨਵੀਂ ਛਪੀ ਕਿਤਾਬ ''ਬੰਸਰੀ ਖ਼ਾਮੋਸ਼ ਹੈ'' ਰਲੀਜ਼ ਕੀਤੀ ਗਈ।

ਫ਼ੋਟੋ ਵਿੱਚ ਖੱਬਿਓਂ ਸੱਜੇ: ਜੱਜ ਜੀਤ ਸਿੰਘ ਨਾਹਲ, ਪਰਮਜੀਤ ਸਾਗਰ, ਰਣਧੀਰ ਸਿੰਘ, ਮਿਸਿਜ਼ ਮਾਰਕੋ, ਪ੍ਰੇਮ ਮਾਨ, ਅਤੇ ਦੀਪ ਮੰਗਲੀ।

             

 

 

    

           

 

 

      

ਮਿਸਿਜ਼ ਮਾਰਕੋ ਜੀ ਸ. ਮਨੋਹਰ ਸਿੰਘ ਮਾਰਕੋ ਜੀ ਦੀਆਂ ਰਚਨਾਵਾਂ ਪੜ੍ਹ ਰਹੇ।

      

 

 

    

           

 

 

      

ਡਾ. ਰਣਜੀਤ ਗਰੋਵਰ ਜੀ ਬੋਲ ਰਹੇ।

      

 

 

    

           

 

 

      

ਰੀਤਾ ਕੋਹਲੀ ਜੀ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਮੋਹਤ ਕਰ ਰਹੇ।

      

 

 

    

           

 

 

      

ਮਧੂ ਬੇਦੀ ਜੀ ਆਪਣੀਆਂ ਕਵਿਤਾਵਾਂ ਸੁਣਾ ਰਹੇ।

      

 

 

    

           

 

 

      

ਸੁਰਿੰਦਰ ਸਿੰਘ ਬੈਦਵਾਨ ਆਪਣੀ ਕਹਾਣੀ ਪੜ੍ਹ ਰਹੇ।

      

 

 

    

           

 

 

      

ਹਰਪ੍ਰੀਤ ਸਿੰਘ ਤੂਰ, ਸਾਬਕਾ ਪ੍ਰਧਾਨ ਰਿਚਮੰਡ ਹਿੱਲ ਗੁਰਦਵਾਰਾ, ਬੋਲ ਰਹੇ।

      

 

 

    

           

 

 

      

ਬਲਬੀਰ ਡੁਮੇਲੀ ਕਵਿਤਾ ਸੁਣਾ ਰਹੇ।

      

 

 

    

           

 

 

      

ਕੁਝ ਸਰੋਤੇ।

      

 

 

    

           

 

 

      

ਕੁਝ ਸਰੋਤੇ।

      

 

 

    

           

 

 

      

ਕੁਝ ਸਰੋਤੇ।